Gurudwara Sri Sheesh Ganj Sahib Taraori | LIVE Youtube 23/08/2021

Listen to Gurudwara Sri Sheesh Ganj Sahib Taraori | LIVE Youtube 23/07/2021

ਗੁਰਦੁਆਰਾ ਸੀਸ ਗੰਜ ਸਾਹਿਬ ਤਰਾਵੜੀ ਹਰਿਆਣਾ ਕਰਨਾਲ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਪਾਵਨ ਸ਼ੀਸ਼ ਦੀ ਛੋਹ ਪ੍ਰਾਪਤ ਹੈ। ਸਾਧ ਸੰਗਤ ਜੀ ਇੱਥੇ ਦਾ ਜੋ ਇਤਿਹਾਸ ਹੈ । ਭਾਈ ਦੇਵਾ ਰਾਮ ਜੀ ਜੋ ਕਿੱਤੇ ਤੋਂ ਧੋਬੀ ਸਨ। ਜੋ ਬੱੜੇ ਲੱਭੇ ਸਮੇ ਤੋਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਕੋਲ ਅਨੰਦਪੁਰ ਸਾਹਿਬ ਜਾਇਆ ਕਰਦੇ ਸਨ ਤੇ ਗੁਰੂ ਜੀ ਨੂੰ ਕਿਹਾ ਕਰਦੇ ਸਨ । ਤੂਸੀਂ ਮੇਰੇ ਘਰ ਵੀ ਆਪਣੇ ਪਵਿੱਤਰ ਚਰਨ ਪਾਉ । ਹੋਇਆ ਇਹ ਗੁਰੂ ਤੇਗ ਬਹਾਦੁਰ ਸਾਹਿਬ ਜੀ ਹਰਿਆਣੇ ਤੇ ਆਏ ਪਰ ਤਰਾਵੜੀ ਨਾਂ ਆਏ । ਭਾਈ ਦੇਵਾ ਰਾਮ ਜੀ ਨੂੰ ਸਿੱਖਾਂ ਨੇ ਦੱਸਿਆ ਕਿ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਿੱਲੀ ਸ਼ਹੀਦੀ ਪਾਗੇ ਨੇ ਨਾਲੇ ਤੂੰ ਗਰੀਬ ਜਿਹਾ ਸਿੱਖ ਹੈਂ । ਗੁਰੂ ਸਾਹਿਬ ਤੇਰੇ ਕੋਲ ਥੋੜ੍ਹਾ ਆਉਣ ਗੇ । ਭਾਈ ਦੇਵਾ ਰਾਮ ਜੀ ਨੂੰ ਵੀ ਇਹ ਲੱਗਾ ਕਿ ਗੁਰੂ ਜੀ ਵੱਡੇ ਨੇਂ ਤੇ ਮੇਰਾ ਘਰ ਛੋਟਾ ਹੈ ਗੁਰੂ ਜੀ ਤਾਂ ਨਹੀਂ ਆਏ। ਸਤਿਗੁਰੂ ਹੋਇ ਦਇਆਲੁ ਤਾ ਸਰਧਾ ਪੂਰੀਐ ।। ਗੁਰੂ ਤੇਗ ਬਹਾਦੁਰ ਸਾਹਿਬ ਜੀ ਸ਼ਹੀਦ ਹੋਣ ਤੋਂ ਬਾਅਦ ਭਾਈ ਜੈਤਾ ਜੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਸ਼ੀਸ਼ ਲੈਕੇ ਜਾ ਰਹੇ ਸਨ ਤੇ ਅਚਾਨਕ ਹੀ ਇਧਰ ਨੂੰ ਮੂੜਦੇ ਨੇ ਆਉਂਦੇ ਆਉਂਦੇ ਜਿਥੇ ਸਰਾਂ ਹੈ ਪੁਰਾਣਾਂ ਕਿਲਾ ਹੈ । ਉਥੇ ਭਾਈ ਦੇਵਾ ਰਾਮ ਜੀ ਕੱਪੜੇ ਧੋਕੇ ਆ ਰਹੇ ਸਨ । ਤੇ ਭਾਈ ਜੈਤਾ ਜੀ ਨੇ ਜੋ ਭੇਸ ਬਣਾਇਆ ਹੋਇਆ ਸੀ । ਉਹ ਕੱਪੜੇ ਵੇਚਣ ਵਾਲਾ ਬਣਾਇਆ ਹੋਇਆ ਸੀ। ਭਾਈ ਜੈਤਾ ਜੀ ਭਾਈ ਦੇਵਾ ਰਾਮ ਜੀ ਨੂੰ ਕਿਹਾ ਤੂੰ ਗੁਰੂ ਨਾਨਕ ਨੂੰ ਜਾਣਦਾ ਹੈਂ । ਭਾਈ ਦੇਵਾ ਰਾਮ ਜੀ ਕਿਹਾ ਹਾਂ ਮੈਂ ਗੁਰੂ ਤੇਗ ਬਹਾਦੁਰ ਨੂੰ ਵੀ ਜਾਣਦਾ ਹਾਂ। ਪਰ ਗੁਰੂ ਜੀ ਮੇਰੇ ਘਰ ਨਹੀਂ ਆਏ। ਆਉ ਤੁਹਾਨੂੰ ਮੈਂ ਵਿਸ਼ਰਾਮ ਕਰਾਉਂਦਾ ਹਾਂ। ਭਾਈ ਦੇਵਾ ਰਾਮ ਜੀ ਨੇ ਗੁਰੂ ਸਾਹਿਬ ਵਾਸਤੇ ਵੱਸਤਰ ਵੀ ਬਣਾਏ ਹੋਏ ਸਨ। ਇਤਿਹਾਸਕਾਰਾਂ ਮੁਤਾਬਿਕ ਮੰਜੀ ਵੀ ਬਣਾਈ ਹੋਈ ਸੀ । ਜਿਥੇ ਉਹ ਸੋਚਦਾ ਸੀ ਕਿ ਗੁਰੂ ਤੇਗ ਬਹਾਦੁਰ ਜੀ ਵਿਸ਼ਰਾਮ ਕਰਨਗੇ। ਜਦੋਂ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਪਾਵਣ ਸ਼ੀਸ਼ ਜੋ ਕੇ ਕੱਪੜਿਆਂ ਵਿੱਚ ਲਪੇਟਿਆ ਹੋਇਆ ਸੀ । ਭਾਈ ਦੇਵਾ ਰਾਮ ਜੀ ਦੇ ਘਰ ਵਿੱਚ ਖੋਲਣਾ ਸ਼ੁਰੂ ਕਰਦੇ ਨੇ ਪਰ ਭਾਈ ਦੇਵਾ ਰਾਮ ਉਹੀ ਕਹੀ ਜਾਂਦੇ ਨੇ ਕੇ ਗੁਰੂ ਸਾਹਿਬ ਜੀ ਮੈਨੂੰ ਮਿਲਣ ਨਹੀਂ ਆਏ। ਭਾਈ ਜੈਤਾ ਜੀ ਨੇ ਵੀ ਕਿਹਾ ਗੁਰੂ ਜੀ ਤੈਨੂੰ ਮਿਲਣ ਨਹੀਂ ਆਏ ਹਾਂ ਨਹੀਂ ਆਏ । ਪਰ ਭਾਈ ਦੇਵਾ ਰਾਮ ਜੀ ਨੇ ਗੁਰੂ ਸਾਹਿਬ ਜੀ ਦਾ ਸ਼ੀਸ਼ ਵੇਖਿਆ ਤਾਂ ਭਾਈ ਦੇਵਾ ਰਾਮ ਦੀਆਂ ਨੇਤਰਾਂ ਵਿੱਚੋਂ ਵੇਰਾਗ ਦੇ ਹੱਜੂ ਵੱਗਣ ਲੱਗ ਪਏ। ਜਿਹੜਾ ਕੱਪੜਾ ਉਸ ਨੇ ਗੁਰੂ ਸਾਹਿਬ ਜੀ ਲਈ ਬਣਾਇਆ ਸੀ ਉਸ ਨੂੰ ਇੱਕ ਡੰਡੇ ਨਾਲ ਟੰਗਕੇ ਸਾਰੀ ਰਾਤ ਚਾਉਰ ਸਾਹਿਬ ਕਰਦਾ ਰਿਹਾ ਇਹ ਕਾਰਜ ਉਸ ਦੀ ਘਰਵਾਲੀ ਵੀ ਕਰਦੀ ਰਹੀ । ਇਹ ਪਾਵਨ ਅਸਥਾਨ ਜਿਹੜਾ ਇਕ ਪ੍ਰੇਮ ਦੀ ਮੂਰਤ ਹੈ। ਇਕ ਸਿੱਖ ਦਾ ਪ੍ਰੇਮ ਤੇ ਗੁਰੂ ਆਪਣੇ ਸਿੱਖ ਦੀ ਸ਼ਰਧਾ ਕਿਵੇਂ ਪੂਰੀ ਕਰਦਾ ਹੈ । ਉਹ ਸਿਖ ਸਾਨੂੰ ਇਸ ਪਾਵਨ ਅਸਥਾਨ ਤੋਂ ਮਿਲਦੀ ਹੈ । ਭਾਈ ਦੇਵਾ ਰਾਮ ਜੀ ਦਾ ਛੋਟਾ ਜਿਹਾ ਘਰ ਸੀ ਅੱਜ ਬਹੁਤ ਵੱਡੇ ਅਸਥਾਨ ਵਿੱਚ ਤਬਦੀਲ ਹੋ ਗਿਆ ਹੈ । ਇਹ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਪਾਤਸ਼ਾਹੀ ਨੌਵੀਂ ਤਰਾਵੜੀ ਕਰਨਾਲ ਹਰਿਆਣਾ ਵਿੱਚ ਸਥਿਤ ਹੈ ।।

Download our App: https://play.google.com/store/apps/details?id=com.wGurbaniandKatha_13354696
Gurudwara Manji Sahib Karnal: https://youtu.be/FoJtlwtsh38​
Salok Mahala 9: https://youtu.be/o6h8x4bAJIE​
Rehras Sahib Ji: https://youtu.be/3m3FBOY0iq4​
Chaupai Sahib: https://youtu.be/ggbM295faJE
Arda Nitnem atte Sarbat de Bhale Di: https://youtu.be/xccAloBLk94​
Japji Sahib: https://youtu.be/VGe53sVAlxE​
Barah Maha path: https://youtu.be/nXI9hdFAboE​
Mool Mantar: https://youtu.be/xTIirWWV